|
 |
ਸਾਡੇ ਅਦਾਰੇ ਸਬੰਧੀ | |
ਪੰਜਾਬੀ ਭਾਸ਼ਾ, ਸਾਹਿਤ ਤੇ
ਸਭਿਆਚਾਰ ਨੂੰ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਸਮੇਂ ਦੇ ਹਾਣ
ਦਾ ਬਣਾਉਣ ਹਿੱਤ ਅਦਾਰਾ "ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ
ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ" ਫਰਵਰੀ 2004 ਤੋਂ ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਨਿਰੰਤਰ ਕਾਰਜ ਕਰ ਰਿਹਾ ਹੈ।
ਉਦੇਸ਼
- ਤਕਨੀਕੀ ਪੱਖਾਂ ਦਾ ਹੱਲ ਅਤੇ ਵਿਕਾਸ ਕਰਨਾ
- ਮਿਆਰੀਕਰਨ ਕਰਨਾ
- ਭਾਸ਼ਾਈ ਉੱਨਤੀ ਲਈ ਖੋਜ ਸਹਾਇਕ ਵਜੋਂ ਮਦਦ ਕਰਨਾ
- ਪੰਜਾਬੀ ਸਮਾਜ ਅਤੇ ਸਭਿਆਚਾਰ ਦੇ ਭਾਸ਼ਾਈ ਮਸਲਿਆਂ ਵਿਚ
ਸਹਾਇਤਾ ਕਰਨਾ ਅਤੇ
- ਪੰਜਾਬੀ ਸਭਿਆਚਾਰ ਦੀ ਸੰਭਾਲ ਅਤੇ ਵਿਕਾਸ
ਕਰਨਾ
|
 |
ਮੁੱਖ ਸਰਗਰਮੀਆਂ | |
- ਬੁਨਿਆਦੀ ਤਕਨਾਲੋਜੀ ਦਾ ਵਿਕਾਸ
- ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ, ਰੋਮਨ ਆਦਿ ਲਿਪੀਆਂ ਦਾ
ਆਪਸ ਵਿਚ ਲਿਪੀਅੰਤਰਨ
- ਉਕਤ ਲਿਪੀਆਂ ਦੇ ਲਿਪੀਅੰਤਰਨ ਅਤੇ ਵਿਆਕਰਨ ਨੂੰ ਸੁਖਾਲ਼ਾ ਤੇ
ਸੁਲਭ ਬਣਾਉਣ ਵਾਲੇ ਔਜ਼ਾਰਾਂ ਦਾ ਨਿਰਮਾਣ
- ਆਪਟੀਕਲ ਕਰੈਕਟਰ ਰਿਕੋਗਨੀਸ਼ਨ ਸਿਸਟਮ
- ਮੌਖਿਕ ਬੋਲੀ ਦੀ ਸਵੈਚਾਲਿਤ ਢੰਗ ਨਾਲ ਲਿਖਤ ਸਮੱਗਰੀ ਵਿਚ
ਤਬਦੀਲੀ
- ਬੁਨਿਆਦੀ ਲਿਖਤਾਂ ਦੀ ਡਿਜ਼ੀਟਾਈਜੇਸ਼ਨ (Digitisation)
- ਸ਼ਬਦ-ਕੋਸ਼
- ਸਮ-ਅਰਥੀ-ਕੋਸ਼ (Thesaurus)
- ਤਕਨੀਕੀ ਸ਼ਬਦਾਵਲੀ
- ਲਿਖਤ ਸਮੱਗਰੀ ਦਾ ਸੰਗ੍ਰਹਿ
- ਆਨ-ਲਾਈਨ ਅਧਿਐਨ ਤੇ ਅਧਿਆਪਨ
- ਦਫ਼ਤਰੀ ਵਰਤੋਂ ਲਈ ਪੰਜਾਬੀ ਭਾਸ਼ਾ ਦੇ ਸਾਫਟਵੇਅਰ ਵਿਕਸਿਤ ਕਰਨੇ
- ਈ-ਗਵਰਨੈਂਸ ਦੀਆਂ ਲੋੜਾਂ ਲਈ ਪੰਜਾਬੀ ਔਜ਼ਾਰਾਂ ਦਾ ਵਿਕਾਸ
- ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੇ ਵਰਤੋਂਯੋਗ ਬਣਾਉਣਾ
- ਇੰਟਰਨੈੱਟ ਦੀ ਵਰਤੋਂ ਲਈ ਮਿਆਰੀ ਤਕਨੀਕਾਂ ਦਾ ਵਿਕਾਸ
- ਦਫ਼ਤਰੀ ਰਿਕਾਰਡ ਦਾ ਕੰਪਿਊਟਰੀਕਰਨ
- ਬੌਧਿਕ ਵਿਰਾਸਤ ਦੀ ਸੰਭਾਲ
- ਕਲਾਸੀਕਲ ਰਚਨਾਵਾਂ ਨੂੰ ਇੰਟਰਨੈੱਟ 'ਤੇ ਪਾਉਣਾ ਅਤੇ ਆਨ
ਲਾਈਨ ਕਰਨਾ
- ਅਲੋਪ ਹੋ ਰਹੇ ਵਿਰਸੇ ਦੀ ਕੰਪਿਊਟਰ ਰਾਹੀਂ ਸੁਰੱਖਿਆ
- ਪੁਰਾਤਨ ਦਸਤਾਵੇਜਾਂ ਦੀ ਸਾਂਭ-ਸੰਭਾਲ
- ਸਮੁੱਚੇ ਪੰਜਾਬੀ ਜਗਤ ਨੂੰ ਇਕ ਸਾਂਝਾ ਪਲੇਟਫਾਰਮ ਮੁਹੱਈਆ
ਕਰਵਾਉਣਾ
| |
|